ਜਲੰਧਰ — ਨਿੰਬੂ ਦਾ ਇਸਤੇਮਾਲ ਕਰਨ ਤੋਂ ਬਾਅਦ ਨਿੰਬੂ ਦਾ ਛਿੱਲਕਾ ਅਸੀਂ ਸੁੱਟ ਦਿੰਦੇ ਹÎਾਂ, ਪਰ ਨਿੰਬੂ ਦਾ ਛਿਲਕਾ ਵੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਨਿੰਬੂ ਦੇ ਛਿੱਲਕੇ 'ਚ ਨਿੰਬੂ ਦੇ ਰਸ ਤੋਂ ਜ਼ਿਆਦਾ ਵਿਟਾਮਿਨ ਹੁੰਦੇ ਹਨ। ਨਿੰਬੂ ਦਾ ਛਿੱਲਕਾ ਸਰੀਰ 'ਚ ਜੰਮ੍ਹੇ 'ਟਾਕਸਿਨਜ਼' ਤੋਂ ਛੁਟਕਾਰਾ ਪਾਉਣ 'ਚ ਮਦਦ ਕਰਦਾ ਹੈ।
ਨਿੰਬੂ ਅਤੇ ਹੋਰ ਖੱਟੇ ਫਲਾਂ 'ਚ ਮੌਜੂਦ 'ਲੀਮੋਨੋਆਈਡ' ਬ੍ਰੈਸਟ ਕੈਂਸਰ ਦੇ ਸੈੱਲਸ ਨੂੰ ਵੱਧਣ ਤੋਂ ਰੋਕਦਾ ਹੈ। ਜਿਸ ਕਾਰਨ ਬ੍ਰੈਸਟ ਕੈਂਸਰ ਦਾ ਖਤਰਾ ਘੱਟ ਜਾਂਦਾ ਹੈ।
ਜੇਕਰ ਨਿੰਬੂ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਇਸ ਦਾ ਅਸੀਂ ਹੋਰ ਵੀ ਫਾਇਦਾ ਲੈ ਸਕਦੇ ਹਾਂ। ਇਸ ਲਈ ਨਿੰਬੂ ਨੂੰ ਜੇਕਰ ਫਰਿੱਜ ਦੇ ਫਰੀਜ਼ਰ 'ਚ ਰੱਖ ਕੇ ਜਮਾ ਦਿੱਤਾ ਜਾਵੇ ਤਾਂ ਇਸ ਦਾ ਪੌਸ਼ਣ ਛਿੱਲਕੇ ਤੋਂ ਅਲਗ ਨਹੀਂ ਹੋਵੇਗਾ। ਇਸ ਨੂੰ ਫਰੀਜ਼ਰ 'ਚ ਰੱਖੋ ਅਤੇ ਜਦੋਂ ਵੀ ਇਸਤੇਮਾਲ ਕਰਨਾ ਹੋਵੇ ਤਾਂ ਅੱਧਾ ਘੰਟਾ ਜਾਂ ਘੰਟਾ ਪਹਿਲਾਂ ਇਸ ਨੂੰ ਬਾਹਰ ਨਿਕਾਲ ਕੇ ਰੱਖ ਲਓ। ਜਦੋਂ ਨਰਮ ਹੋ ਜਾਏ ਤਾਂ ਇਸ ਦਾ ਇਸਤੇਮਾਲ ਕਰ ਸਕਦੇ ਹੋ।
- ਨਿੰਬੂ ਨੂੰ ਧੋ ਕੇ ਸਿੱਧਾ ਫਰੀਜ਼ਰ 'ਚ ਰੱਖ ਦਿਓ। ਫਿਰ ਇਸ ਦੇ ਛਿੱਲਕੇ ਨੂੰ ਕੱਸ ਕੇ ਸਲਾਦ, ਆਇਸਕ੍ਰੀਮ, ਸੂਪ, ਦਾਲ, ਨੂਡਲਸ ਅਤੇ ਸੌਸ ਆਦਿ 'ਚ ਪਾ ਸਕਦੇ ਹੋ।
- ਨਿੰਬੂ ਸਿਸਟ ਅਤੇ ਟਿਊਮਰ ਨੂੰ ਦੂਰ ਕਰਨ 'ਚ ਮਦਦਗਾਰ ਹੁੰਦਾ ਹੈ। ਇਸ 'ਚ ਐਂਟੀਮਾਈਕ੍ਰੋਬੀਅਲ ਗੁਣ ਹੁੰਦੇ ਹਨ ਜੋ ਕਿ ਬੈਕਟੀਰੀਅਲ ਇੰਫੈਕਸ਼ਨ ਅਤੇ ਉੱਲੀ ਵਰਗੀਆਂ ਸਮੱਸਿਆਵਾਂ ਦਾ ਨਾਸ਼ ਕਰਦਾ ਹੈ।
- ਇਸ ਨੂੰ ਖਾਣ ਨਾਲ ਖੂਨ ਦੇ ਦੌਰੇ ਦੀ ਸਮੱਸਿਆ ਕਾਬੂ 'ਚ ਰਹਿੰਦੀ ਹੈ।
- ਪੇਟ ਦੇ ਕੀੜੇ ਮਰਦੇ ਹਨ।
- ਇਸ ਲਈ ਨਿੰਬੂ ਦੇ ਨਾਲ-ਨਾਲ ਇਸ ਦੇ ਛਿੱਲਕੇ ਨੂੰ ਵੀ ਜ਼ਰੂਰ ਇਸਤੇਮਾਲ ਕਰੋ।
'ਅਖ਼ਬਾਰ ਨੇਲ ਆਰਟ' ਨਾਲ ਵਧਾਓ ਆਪਣੇ ਹੱਥਾਂ ਦੀ ਖੂਬਸੂਰਤੀ
NEXT STORY